ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਜਸਬੀਰ ਸਿੰਘ ਨੂੰ ਅਦਾਲਤ ਨੇ ਮੁੜ 2 ਦਿਨ ਦੇ ਰਿਮਾਂਡ 'ਤੇ ਭੇਜਿਆ ਪਾਕਿਸਤਾਨ ਦੇ ਨਾਸਿਰ ਢਿੱਲੋਂ ਨੂੰ ਜਸਬੀਰ ਨੇ ਦੱਸਿਆ ਜਾਸੂਸੀ ਨੈੱਟਵਰਕ ਦਾ ਮਾਸਟਰਮਾਈਡ

ਬਿਤੇ ਦਿਨੀ ਸਟੇਟ ਸਪੈਸ਼ਲ ਆਪਰੇਸ਼ਨ ਵੱਲੋਂ ਜਾਸੂਸੀ ਦੇ ਆਰੋਪ ਵਿੱਚ ਗ੍ਰਿਫਤਾਰ ਕੀਤੇ ਗਏ ਰੋਪੜ ਨਿਵਾਸੀ ਜਸਬੀਰ ਸਿੰਘ ਦਾ ਅੱਜ ਤਿੰਨ ਦਿਨਾਂ ਪੁਲਿਸ ਰਿਮਾਂਡ ਖਤਮ ਹੋਣ ਉਪਰੰਤ ਮੋਹਾਲੀ ਅਦਾਲਤ ਵਿੱਚ ਕੀਤਾ ਗਿਆ। ਜਿੱਥੇ ਮੋਹਾਲੀ ਅਦਾਲਤ ਵੱਲੋਂ ਜਸਬੀਰ ਸਿੰਘ ਨੂੰ 2 ਦਿਨਾਂ ਦੇ ਰਿਮਾਂਡ ਤੇ ਭੇਜਿਆ ਗਿਆ। ਸਟੇਟ ਸਪੈਸ਼ਲ ਆਪਰੇਸ਼ਨ ਸੈਲ ਮੋਹਾਲੀ ਵੱਲੋਂ ਜਸਬੀਰ ਸਿੰਘ ਦਾ 7 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ। ਦੌਰਾਨ ਰਿਮਾਂਡ ਪਹਿਲਾਂ ਵੀ ਜਸਬੀਰ ਸਿੰਘ ਨੇ ਵੱਡੇ ਖੁਲਾਸੇ ਕੀਤੇ ਹਨ ਕਿ ਤੀਸਰੀ ਵਾਰ ਜਦੋਂ ਉਹ ਓਪਨ ਵੀਜ਼ਾ ਤੇ ਪਾਕਿਸਤਾਨ ਗਿਆ ਸੀ ਤਾਂ ਉਸਦੇ ਮੁਲਾਕਾਤ ਪਾਕਿਸਤਾਨੀ ਇੰਸਪੈਕਟਰ ਨਾਸੀਰ ਢਿੱਲੋ ਨਾਲ ਹੋਈ ਸੀ ਜੋ ਕਿ ਇਸ ਜਾਸੂਸੀ ਨੈਟਵਰਕ ਦਾ ਮਾਸਟਰਮਾਇੰਡ ਦੱਸਿਆ ਜਾ ਰਿਹਾ ਹੈ। ਹੁਣ ਆਉਣ ਵਾਲੇ ਦਿਨਾਂ ਵਿੱਚ ਜੋ ਹੋਰ ਯੂਟਿਊਬਰ ਜਸਬੀਰ ਨਾਲ ਪਾਕਿਸਤਾਨ ਗਏ ਸਨ ਨੂੰ ਵੀ ਸੰਮਣ ਕਰਕੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਪੁੱਛਗਿਛ ਕਰੇਗੀ।

ਪੰਜਾਬ ਦ੍ਰਿਸ਼ਟੀ ਬਿਊਰੋ

6/7/20251 min read

black blue and yellow textile
black blue and yellow textile

My post content