Subscribe for Latest Updates!
ਕੇ.ਵੀ.ਕੇ. ਮੋਹਾਲੀ ਦੁਆਰਾ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤਜਾਗਰੂਕਤਾ ਕੈਂਪ
ਐੱਸ.ਏ.ਐੱਸ. ਨਗਰ, 06 ਜੂਨ 2025: ਕੇ.ਵੀ.ਕੇ. ਮੋਹਾਲੀ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਐਸ.ਏ.ਐਸ. ਨਗਰ ਦੁਆਰਾ ਡਿਪਟੀ ਡਾਇਰੈਕਟਰ, ਡਾ. ਬਲਬੀਰ ਸਿੰਘ ਖੱਦਾ ਦੀ ਅਗਵਾਈ ਹੇਠ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ” ਦੇ ਤਹਿਤ ਅੱਜ ਪਿੰਡ ਮੀਆਂਪੁਰ, ਸਮਗੌਲੀ, ਧਨੌਨੀ, ਸਹੌੜਾ, ਸੁਹਾਲੀ ਅਤੇ ਬਦਰਪੁਰ ਵਿਖੇ ਜਾਗਰੂਕਤਾ ਕੈਂਪ ਲਗਾਏ। ਕੈਂਪ ਦੌਰਾਨ ਡਾ. ਪਾਰੁਲ ਗੁਪਤਾ, ਡਾ. ਹਰਮੀਤ ਕੌਰ, ਡਾ. ਮੁਨੀਸ਼ ਸ਼ਰਮਾ, ਡਾ. ਗੁਲਗੁਲ ਸਿੰਘ, ਡੀ.ਐਮ.ਆਈ., ਰੀਜ਼ਨਲ ਦਫ਼ਤਰ ਚੰਡੀਗੜ੍ਹ ਤੋਂ ਸ. ਬਲਜੀਤ ਸਿੰਘ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਸ.ਮਨਜੀਤ ਸਿੰਘ ਅਤੇ ਸੁਖਜੀਤ ਕੌਰ, ਡਾ. ਆਰ ਐੱਸ ਘੁੰਮਣ ਅਤੇ ਡਾ. ਅਜੈ ਕੁਮਾਰ ਨੇ ਕਿਸਾਨ ਵੀਰਾਂ, ਭੈਣਾਂ ਅਤੇ ਨੌਜਵਾਨਾਂ ਨੂੰ ਸਾਉਣੀ ਰੁੱਤ ਵਿੱਚ ਬੀਜੀਆਂ ਜਾਣ ਵਾਲੀਆਂ ਫ਼ਸਲਾਂ, ਡੇਅਰੀ ਫਾਰਮ, ਬੱਕਰੀ ਪਾਲਣ, ਮੱਛੀ ਪਾਲਣ ਦੀਆਂ ਨਵੀਨਤਮ ਤਕਨੀਕਾਂ ਅਤੇ ਖੇਤੀਬਾੜੀ, ਪਸ਼ੂ ਪਾਲਣ ਅਤੇ ਸਹਾਇਕ ਧੰਦਿਆਂ ਸੰਬੰਧੀ ਭਾਰਤ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ।
ਪੰਜਾਬ ਦ੍ਰਿਸ਼ਟੀ ਬਿਊਰੋ
6/6/20251 min read
My post content