ਬਲਵੰਤ ਸਿੰਘ ਰਾਮੂਵਾਲੀਆ ਨਾਲ ਮੀਡੀਆ ਸਾਹਮਣੇ ਆਏ ਸਿੱਖ ਕੌਮ ਦੀ ਮਹਾਨ ਸਖਸ਼ੀਅਤ ਭਾਈ ਸਵ : ਵਰਿਆਮ ਸਿੰਘ ਦੇ ਪਰਿਵਾਰਕ ਮੈਂਬਰ ਕੀ ਸਿੱਖ ਕੌਮ ਲਈ ਕੁਰਬਾਨੀ ਕਰਨਾ ਸਾਡੇ ਪੁਰਖਿਆ ਦਾ ਗੁਨਾਹ ? : ਪਰਿਵਾਰਕ ਮੈਂਬਰ

ਮੋਹਾਲੀ 07/06/2025 - ਬਲਵੰਤ ਸਿੰਘ ਰਾਮੂਵਾਲੀਆ ਪ੍ਰਧਾਨ ਲੋਕ ਭਲਾਈ ਪਾਰਟੀ ਤੇ ਸਾਬਕਾ ਕੇਂਦਰੀ ਮੰਤਰੀ ਇੱਕ ਬਹੁਤ ਮਹਾਨ ਅਤੇ ਦ੍ਰਿੜ ਇਰਾਦੇ ਵਾਲੇ ਪ੍ਰੰਤੂ 27 ਸਾਲਾਂ ਜੇਲ ਅੰਦਰ ਨਿਰਦੋਸ਼ ਹੋਣ ਦੇ ਬਾਵਜੂਦ ਬੰਦੀ ਬਣਾ ਕੇ ਰੱਖੇ ਗਏ ਅਣਖੀਲੀ ਸਖਸ਼ੀਅਤ ਦੇ ਮਾਲਕ ਭਾਈ ਵਰਿਆਮ ਸਿੰਘ ਹੁਣ ਸਵਰਗਵਾਸੀ ਦੀ ਤੀਜੀ ਪੁਸ਼ਤ ਉਨਾਂ ਦੀ ਨੂੰਹ ਸੁਖਬੀਰ ਕੌਰ ਉਹਨਾਂ ਦੀ ਪੋਤਰੀ ਸਿਮਰਨਜੀਤ ਕੌਰ ਅਤੇ ਉਹਨਾਂ ਦਾ ਪੋਤਰਾ ਜੁਗਰਾਜ ਸਿੰਘ ਇਹਨਾਂ ਤਿੰਨਾਂ ਨੂੰ ਪ੍ਰੈਸ ਦੀਆਂ ਮਾਨਯੋਗ ਹਸਤੀਆਂ (ਪੱਤਰਕਾਰ ਸਾਹਿਬਾਨ)ਅੱਗੇ ਪੇਸ਼ ਕਰ ਰਿਹਾ ਹਾਂ ਤਾਂ ਕਿ ਸੰਸਾਰ ਭਰ ਸਿੱਖੀ ਪ੍ਰਤੀ ਕੁਰਬਾਨੀਆਂ ਕਰਨ ਵਾਲਿਆਂ ਨੂੰ ਅਣਗੌਲਿਆਂ ਕਰਨ ਦੀਆਂ ਕੌੜੀਆਂ ਸਚਾਈਆਂ ਸਾਹਮਣੇ ਆ ਸਕਣ,ਕਿ ਸਿੱਖੀ ਲਈ ਜ਼ੁਲਮ ਦੀ ਚੱਕੀ ਵਿੱਚ ਪੀਸਣ ਦੇ ਬਾਵਜੂਦ ਨਾ ਝੁਕਣ ਵਾਲੇ ਕੁਰਬਾਨੀ ਪੁੰਜ ਦੀ ਕੋਈ ਕਦਰ ਨਹੀਂ ਬਲਕਿ ਬੇਕਦਰੀ ਕੀਤੀ ਗਈ ਹੈ। ਮੈਂ ਬਲਵੰਤ ਸਿੰਘ ਰਾਮੂਵਾਲੀਆ ਗੁਰੂ ਸਾਹਿਬਾਨ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਕਹਿੰਦਾ ਹਾਂ ਕਿ ਭਾਈ ਵਰਿਆਮ ਸਿੰਘ 27 ਸਾਲ ਜੇਲ ਵਿੱਚ ਰਹੇ ਉਹਨਾਂ ਨੂੰ ਇੱਕ ਦਿਨ ਤਾਂ ਕੀ ਇੱਕ ਘੰਟਾ ਵੀ ਮਿਲਣ ਨਹੀਂ ਦਿੱਤਾ ਗਿਆ। ਉਹਨਾਂ ਦੇ ਪਰਿਵਾਰ ਨਾਲ ਕਿਸੇ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਕਿਸੇ ਸੰਸਥਾ ,ਕਿਸੇ ਵਿਦੇਸ਼ੀ ਸੰਸਥਾ ਨੇ ਉਹਨਾਂ ਦੀ ਨਾ ਤਾਂ ਕੋਈ ਮਾਲੀ ਸਹਾਇਤਾ ਕੀਤੀ,ਨਾ ਕੋਈ ਹੋਰ ਮਦਦ ਤਾਂ ਕੀ ਕਰਨੀ ਸੀ ਉਸ ਨੂੰ ਪੁੱਛਿਆ ਤੱਕ ਨਹੀਂ। ਸਿਰਫ ਸਰਦਾਰ ਕਰਨੈਲ ਸਿੰਘ ਪੰਜੋਲੀ ਮੈਂਬਰ ਸ਼੍ਰੋਮਣੀ ਕਮੇਟੀ ਸਾਹਿਬ ਨੇ ਉਹਨਾਂ ਦੀ ਮਾਲੀ ਸਹਾਇਤਾ ਕੀਤੀ। ਮੈਂ ਇੰਗਲੈਂਡ ਦੇ ਸਿੱਖਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਭਾਈ ਗੱਜਣ ਸਿੰਘ ਰਾਜ ਰੇਡੀਓ ਵਾਲਿਆਂ ਦੀ ਅਪੀਲ ਉੱਤੇ ਕੁਝ ਪੈਸੇ ਭੇਜੇ । ਇਸ ਲੰਮੇ ਕੁਰਬਾਨੀ ਭਰੇ ਅਣਖੀਲੇ ਸੰਘਰਸ਼ ਵਿੱਚ ਪੁਰਾਤਨ ਸਿੰਘਾਂ ਵਾਂਗ ਅਡੋਲ ਹੋ ਕੇ ਗੁਰੂ ਗੋਬਿੰਦ ਸਿੰਘ ਜੀ ,ਬਾਬਾ ਦੀਪ ਸਿੰਘ ਅਤੇ ਹੋਰ ਸ਼ਹੀਦਾਂ, ਚਾਰ ਸਾਹਿਬਜ਼ਾਦਿਆਂ ਤੋ ਥਾਪੜਾ ਤਾਂ ਲਿਆ ਪਰ ਸਿੱਖ ਲੀਡਰਸ਼ਿਪ ਅਕਾਲੀ ਦਲ ਨੇ .0% ਵੀ ਉਸਦੀ ਕੋਈ ਵੀ ਮਦਦ ਨਹੀਂ ਕੀਤੀ ਅਤੇ ਮਹੀਨਿਆਂ ਬੱਦੀ ਬਰੇਲੀ ਦੇ ਹਸਪਤਾਲ ਵਿੱਚ ਦੋਵੇਂ ਪਤੀ ਪਤਨੀ ਕੈਂਸਰ ਨਾਲ ਝੂਜਦੇ ਸਵਰਗਵਾਸ ਹੋ ਗਏ ।ਅੱਜ ਵੀ ਉਹਨਾਂ ਦਾ ਪਰਿਵਾਰ ਬੇਜ਼ਮੀਨਾ ਤੇ ਭੁੱਖਾ ਮਰ ਰਿਹਾ ਹੈ। ਉਹਨਾਂ ਦਾ ਨਿੱਕਾ ਬੇਟਾ ਪਾਠ ਕਰਕੇ ਗੁਜ਼ਾਰਾ ਕਰਦਾ ਹੈ ਉਹਨਾਂ ਦੇ ਬੱਚਿਆਂ ਦਾ ਭਵਿੱਖ ਧੁੰਦਲਾ ਜਿਹਾ ਨਜ਼ਰ ਆ ਰਿਹਾ ਹੈ । ਮੈਂ ਬਲਵੰਤ ਸਿੰਘ ਰਾਮੂਵਾਲੀਆ ਕੌੜੀਆਂ ਸੱਚਾਈਆਂ ਦੱਸ ਰਿਹਾ ਹਾਂ ਕਿਸੇ ਮੈਨੂੰ ਵੀ ਉਹਨਾਂ ਨੂੰ ਰਿਹਾਈ ਕਰਨ ਦੀ ਸ਼ਾਬਾਸ਼ੀ ਨਹੀਂ ਦਿੱਤੀ ਅਤੇ ਕਿਸੇ ਵੀ ਸੰਸਥਾ ਨੇ ਮੈਨੂੰ ਕਦੇ ਵੀ ਬੁਲਾ ਕੇ ਸਨਮਾਨ ਨਹੀਂ ਦਿੱਤਾ। ਜਦੋਂ ਮੈਂ ਯੂਪੀ ਜੇਲ ਮੰਤਰੀ ਬਣਿਆ ਤਾਂ ਮੇਰੇ ਧਿਆਨ ਵਿੱਚ ਆਇਆ ਕੀ ਵਰਿਆਮ ਸਿੰਘ ਜੇਲ ਵਿੱਚ ਹੈ ਤਾਂ ਮੈਂ ਉਸ ਨੂੰ ਮਿਲਣ ਗਿਆ ਇਹ ਉਸ ਦੀ ਪਹਿਲੀ ਮਿਲਣੀ ਸੀ। ਜਦੋਂ ਮੈਂ ਭਾਈ ਵਰਿਆਮ ਸਿੰਘ ਨੂੰ ਛੱਡਣ ਦੀਆਂ ਤਿਆਰੀਆਂ ਕਰ ਰਿਹਾ ਸੀ ਤਾਂ ਮੈਨੂੰ ਭਾਈ ਸੂਰਤ ਸਿੰਘ ਦਾ ਮੈਸੇਜ ਆਇਆ ਕਿ ਸਰਕਾਰ ਕੋਲ ਖੜੀ ਹੈ ਜੇ ਭਾਈ ਵਰਿਆਮ ਸਿੰਘ ਨੂੰ ਦੋ ਚਾਰ ਮਹੀਨੇ ਰੁਕ ਕੇ ਛੱਡ ਦਿਓ ਤਾਂ ਮੈਂ ਠੋਕ ਕੇ ਕਿਹਾ ਕਿ ਦੋ ਚਾਰ ਮਹੀਨੇ ਤਾਂ ਕੀ ਮੈਂ ਦੋ ਮਿੰਟ ਵੀ ਲੇਟ ਨਹੀਂ ਕਰਨਾ। ਭਾਈ ਵਰਿਆਮ ਸਿੰਘ ਦੇ ਪਰਿਵਾਰ ਵੱਲੋਂ:- ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਹਨ ਸਿੱਖ ਸੰਸਥਾਵਾਂ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੀ ਸਾਰੀ ਜਮੀਨ ਵਿਕੀ ਹੋਈ ਹੈ ਸਾਨੂੰ ਸਾਡੇ ਬੱਚਿਆਂ ਦਾ ਭਵਿੱਖ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਜੇਕਰ ਅਸੀਂ ਸਿੱਖ ਕੌਮ ਲਈ ਕੁਰਬਾਨੀ ਦੇ ਸਕਦੇ ਹਾਂ ਤਾਂ ਕੀ ਸਿੱਖ ਕੌਮ ਸਾਡੀ ਮਦਦ ਨਹੀਂ ਕਰ ਸਕਦੀ । ਅਸੀਂ ਭੁੱਖੇ ਮਰ ਰਹੇ ਹਾਂ ਜੇਕਰ ਬਲਵੰਤ ਸਿੰਘ ਰਾਮੂਵਾਲੀਆ ਨਾ ਹੁੰਦੇ ਤਾਂ ਸਾਡੇ ਬਜ਼ੁਰਗ ਜੇਲ ਵਿੱਚ ਹੀ ਦਮ ਤੋੜ ਦਿੰਦੇ ਉਹਨਾਂ ਦੀ ਲਾਸ਼ ਹੀ ਬਾਹਰ ਆਉਂਦੀ। ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਨੇ ਸਾਡੀ ਬਹੁਤ ਮਦਦ ਕੀਤੀ ਸਾਡੇ ਬਜ਼ੁਰਗ ਭਾਈ ਵਰਿਆਮ ਸਿੰਘ ਨੂੰ ਜੇਲ ਤੋਂ ਬਾਹਰ ਕੱਢਣ ਤੋਂ ਬਾਅਦ ਵੀ ਉਹਨਾਂ ਦਾ ਇਲਾਜ ਕਰਵਾਇਆ ਸਾਨੂੰ ਸਹਾਇਤਾ ਦਿੱਤੀ ਅੱਜ ਵੀ ਅਸੀਂ ਇਹਨਾਂ ਕੋਲੇ ਇਹਨਾਂ ਦਾ ਧੰਨਵਾਦ ਕਰਨ ਲਈ ਪਹੁੰਚੇ ਹਾਂ ਤਾਂ ਆਉਣ ਜਾਣ ਦਾ ਕਿਰਾਇਆ ਵੀ ਸਰਦਾਰ ਰਾਮੂਵਾਲੀਆ ਨੇ ਹੀ ਦਿੱਤਾ ਹੈ ਅਸੀਂ ਇਹਨਾਂ ਦਾ ਦੇਣ ਸਾਰੀ ਜ਼ਿੰਦਗੀ ਨਹੀਂ ਦੇ ਸਕਦੇ ਜੋ ਇਹਨਾਂ ਨੇ ਸਾਡੇ ਲਈ ਕੀਤਾ ਹੈ।ਜਦੋਂ ਵੀ ਕਿਸੇ ਤਰਾਂ ਦੀ ਵੀ ਮਦਦ ਦੀ ਲੋੜ ਪਈ ਸਿਰਫ ਇਹਨਾਂ ਨੇ ਹੀ ਸਾਡੀ ਮੱਦਦ ਕੀਤੀ ਹੈ। ਕੀ ਸਿੱਖ ਕੌਮ ਲਈ ਕੁਰਬਾਨੀ ਕਰਨਾ ਕੋਈ ਗੁਨਾਹ ਤਾਂ ਨਹੀਂ ਹੈ? ਸਾਡੇ ਵਰਗੇ ਹਜ਼ਾਰਾਂ ਹੋਰ ਪਰਿਵਾਰ ਜਿਨਾਂ ਨੇ ਸਿੱਖ ਕੌਮ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਬੱਚੇ ਅੱਜ ਵੀ ਭੁੱਖੇ ਮਰ ਰਹੇ ਹਨ ਕਿ ਉਹਨਾਂ ਦਾ ਹੱਕ ਨਹੀਂ ਜੇ ਉਹਨਾਂ ਨੇ ਕੁਰਬਾਨੀ ਕੀਤੀ ਹੈ ਤਾਂ ਉਹਨਾਂ ਦੇ ਬੱਚਿਆਂ ਦਾ ਭਵਿੱਖ ਸਲਾਮਤ ਕੀਤਾ ਜਾਵੇ। ਅਜਿਹੇ ਹਾਲਾਤਾਂ ਨੂੰ ਦੇਖਦੇ ਹੋਏ ਜੇਕਰ ਸਿੱਖਾਂ ਦਾ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਪ੍ਰਤੀ ਅਜਿਹਾ ਰਵਈਆ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਸਿੱਖ ਕੌਮ ਲਈ ਕੋਈ ਕੁਰਬਾਨੀ ਕਰਨ ਲਈ ਵਿੱਚ ਨਿਰਾਸ਼ਤਾ ਤਾਂ ਨਹੀਂ ਆ ਜਾਵੇਗਾ। ਅਸੀਂ ਸਰਦਾਰ ਕਰਨੈਲ ਸਿੰਘ ਪੰਜੋਲੀ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਬੁਲਾ ਕੇ ਅੰਮ੍ਰਿਤਸਰ ਸਾਹਿਬ ਵਿਖੇ ਸਨਮਾਨਿਤ ਕੀਤਾ ਤੇ ਸਾਡੀ ਮਦਦ ਕੀਤੀ ਅਤੇ ਇੱਕੋ ਇੱਕ ਰੇਡੀਓ ਚੈਨਲ ਸਰਦਾਰ ਗੱਜਣ ਸਿੰਘ ਰਾਜ ਰੇਡੀਓ ਵਾਲੇ ਇੰਗਲੈਂਡ ਉਹਨਾਂ ਦੇ ਸਰਦਾਰ ਰਾਮੂਵਾਲੀਆ ਦੇ ਕਹਿਣ ਉੱਤੇ ਅਪੀਲ ਕੀਤੀ ਅਤੇ ਸਾਨੂੰ ਕੁਝ ਮਾਇਕ ਸਹਾਇਤਾ ਇੰਗਲੈਂਡ ਦੇ ਸਿੱਖਾਂ ਵੱਲੋਂ ਕੀਤੀ ਗਈ।

ਪੰਜਾਬ ਦ੍ਰਿਸ਼ਟੀ ਬਿਊਰੋ

6/7/20251 min read

white concrete building
white concrete building

My post content